ਵਿੱਤ ਡਾਟਾ ਸੂਚੀਕਰਨ ਅਤੇ ਬੇਦਾਅਵਾ
- Google ਉਤਪਾਦਾਂ ਵਿੱਚ ਉਪਲਬਧ ਸਾਰੇ ਸਟਾਕ ਐਕਸਚੇਂਜਾਂ, ਮਿਊਚੁਅਲ ਫੰਡਾਂ, ਇੰਡੈਕਸਾਂ ਅਤੇ ਹੋਰ ਵਿੱਤੀ ਡਾਟਾ ਦੀ ਸੂਚੀ
- ਸੰਬੰਧਿਤ ਬੇਦਾਅਵੇ
ਐਕਸਚੇਂਜਾਂ
- Morningstar ਵੱਲੋਂ ਮੁਹੱਈਆ ਕਰਵਾਈਆਂ ਗਈਆਂ ਦਿਨ ਦੇ ਅੰਤ ਦੀਆਂ ਕੀਮਤਾਂ। Refinitiv ਵੱਲੋਂ ਮੁਹੱਈਆ ਕਰਵਾਈਆਂ ਗਈਆਂ ਕਾਰਪੋਰੇਟ ਕਾਰਵਾਈਆਂ ਅਤੇ ਕੰਪਨੀ ਮੈਟਾਡਾਟਾ।
- ਇੰਟਰਾ-ਡੇ ਡਾਟਾ ICE ਡਾਟਾ ਸੇਵਾਵਾਂ ਵੱਲੋਂ ਮੁਹੱਈਆ ਕਰਵਾਇਆ ਜਾ ਸਕਦਾ ਹੈ।
- Moscow Exchange ਲਈ ਫ਼ਿਲਹਾਲ ਡਾਟਾ ਉਪਲਬਧ ਨਹੀਂ ਹੈ।
ਇਲਾਕਾ | ਐਕਸਚੇਂਜ ਕੋਡ | ਵਰਣਨ | ਦੇਰੀ (ਮਿੰਟ) |
---|---|---|---|
ਅਮਰੀਕਾ | BCBA | Buenos Aires Stock Exchange | 20 |
BMV | Mexican Stock Exchange | 20 | |
BVMF | B3 - Brazil Stock Exchange ਅਤੇ Over-the-Counter Market | 15 | |
CNSX | Canadian Securities Exchange | ਅਸਲ-ਸਮਾਂ | |
CVE | Toronto TSX Ventures Exchange | 15 | |
NASDAQ | NASDAQ Last Sale | ਅਸਲ-ਸਮਾਂ * | |
NYSE | NYSE | ਅਸਲ-ਸਮਾਂ * | |
NYSEARCA | NYSE ARCA | ਅਸਲ-ਸਮਾਂ * | |
NYSEAMERICAN | NYSE American | ਅਸਲ-ਸਮਾਂ * | |
OPRA | Options Price Reporting Authority | 15 | |
OTCMKTS | FINRA Other OTC Issues | 15 | |
TSE | Toronto Stock Exchange | 15 | |
TSX | Toronto Stock Exchange | 15 | |
TSXV | Toronto TSX Ventures Exchange | 15 | |
ਯੂਰਪ | AMS | Euronext Amsterdam | 15 |
BIT | Borsa Italiana Milan Stock Exchange | ਅਸਲ-ਸਮਾਂ | |
BME | Bolsas y Mercados Españoles | 15 | |
CPH | NASDAQ OMX Copenhagen | ਅਸਲ-ਸਮਾਂ | |
EBR | Euronext Brussels | 15 | |
ELI | Euronext Lisbon | 15 | |
EPA | Euronext Paris | 15 | |
ETR | Deutsche Börse XETRA | 15 | |
FRA | Deutsche Börse Frankfurt Stock Exchange | ਅਸਲ-ਸਮਾਂ | |
HEL | NASDAQ OMX Helsinki | ਅਸਲ-ਸਮਾਂ | |
ICE | NASDAQ OMX Iceland | ਅਸਲ-ਸਮਾਂ | |
IST | Borsa Istanbul | 15 | |
LON | London Stock Exchange | ਅਸਲ-ਸਮਾਂ | |
RSE | NASDAQ OMX Riga | ਅਸਲ-ਸਮਾਂ | |
STO | NASDAQ OMX Stockholm | ਅਸਲ-ਸਮਾਂ | |
SWX, VTX | SIX Swiss Exchange | 15 | |
TAL | NASDAQ OMX Tallinn | ਅਸਲ-ਸਮਾਂ | |
VIE | Vienna Stock Exchange | 15 | |
VSE | NASDAQ OMX Vilnius | ਅਸਲ-ਸਮਾਂ | |
WSE | Warsaw Stock Exchange | 15 | |
ਅਫ਼ਰੀਕਾ | JSE | Johannesburg Stock Exchange | 15 |
ਮੱਧ ਪੂਰਬ | TADAWUL | Saudi Stock Exchange | 15 |
TLV | Tel Aviv Stock Exchange | 20 | |
ਏਸ਼ੀਆ | BKK | Thailand Stock Exchange | 15 |
BOM | Bombay Stock Exchange Limited | ਅਸਲ-ਸਮਾਂ | |
KLSE | Bursa Malaysia | 15 | |
HKG | Hong Kong Stock Exchange | 15 | |
IDX | Indonesia Stock Exchange | 10 | |
KOSDAQ | KOSDAQ | 20 | |
KRX | Korea Stock Exchange | 20 | |
NSE | National Stock Exchange of India | ਅਸਲ-ਸਮਾਂ | |
SGX | Singapore Exchange | ਅਸਲ-ਸਮਾਂ | |
SHA | Shanghai Stock Exchange | 1 | |
SHE | Shenzhen Stock Exchange | ਅਸਲ-ਸਮਾਂ | |
TPE | Taiwan Stock Exchange | ਅਸਲ-ਸਮਾਂ | |
TYO | Tokyo Stock Exchange | 20 | |
ਦੱਖਣੀ ਪ੍ਰਸ਼ਾਂਤ | ASX | Australian Securities Exchange | 20 |
NZE | New Zealand Stock Exchange | 20 |
- *ਅਸਲ-ਸਮੇਂ ਦਾ ਕੀਮਤ ਡਾਟਾ ਉਨ੍ਹਾਂ ਵਪਾਰਾਂ ਨੂੰ ਦਰਸਾਉਂਦਾ ਹੈ ਜੋ NASDAQ ਅਤੇ NYSE ਐਕਸਚੇਂਜਾਂ 'ਤੇ ਕੀਤੇ ਜਾਂਦੇ ਹਨ। ਇਨ੍ਹਾਂ ਐਕਸਚੇਂਜਾਂ 'ਤੇ ਨਾ ਕੀਤੇ ਜਾਣ ਵਾਲੇ ਵਪਾਰਾਂ ਦੀ ਮਾਤਰਾ ਸੰਬੰਧੀ ਜਾਣਕਾਰੀ ਅਤੇ ਕੀਮਤ ਡਾਟਾ ਨੂੰ ਇੱਕਤਰ ਕੀਤਾ ਜਾਂਦਾ ਹੈ ਅਤੇ ਇਸ ਵਿੱਚ 15 ਮਿੰਟ ਦੀ ਦੇਰੀ ਹੁੰਦੀ ਹੈ।
ਮਿਊਚੁਅਲ ਫੰਡ
- Morningstar ਵੱਲੋਂ ਮੁਹੱਈਆ ਕਰਵਾਈਆਂ ਗਈਆਂ ਮਿਊਚੁਅਲ ਫੰਡ ਦੀਆਂ ਕੀਮਤਾਂ।
ਇਲਾਕਾ | ਐਕਸਚੇਂਜ ਕੋਡ | ਵਰਣਨ | ਦੇਰੀ (ਮਿੰਟ) |
---|---|---|---|
ਅਮਰੀਕਾ | MUTF | USA Mutual Funds | ਦਿਨ ਦਾ ਅੰਤ |
ਏਸ਼ੀਆ | MUTF_IN | India Mutual Funds | ਦਿਨ ਦਾ ਅੰਤ |
ਇੰਡੈਕਸ
- Morningstar ਵੱਲੋਂ ਮੁਹੱਈਆ ਕਰਵਾਈਆਂ ਗਈਆਂ ਦਿਨ ਦੇ ਅੰਤ ਦੀਆਂ ਕੀਮਤਾਂ।
- ਇੰਟਰਾ-ਡੇ ਡਾਟਾ ICE ਡਾਟਾ ਸੇਵਾਵਾਂ ਵੱਲੋਂ ਮੁਹੱਈਆ ਕਰਵਾਇਆ ਜਾ ਸਕਦਾ ਹੈ।
- Moscow Exchange ਲਈ ਫ਼ਿਲਹਾਲ ਡਾਟਾ ਉਪਲਬਧ ਨਹੀਂ ਹੈ।
ਇਲਾਕਾ | ਐਕਸਚੇਂਜ ਕੋਡ | ਵਰਣਨ | ਦੇਰੀ (ਮਿੰਟ) |
---|---|---|---|
ਅਮਰੀਕਾ | INDEXBVMF | B3 - Brazil Stock Exchange ਅਤੇ Over-the-Counter Market Indexes | 15 |
INDEXCBOE | CBOE Index Values | 15 | |
INDEXCME | Chicago Mercantile Exchange Indexes | ਅਸਲ-ਸਮਾਂ | |
INDEXDJX | S&P Dow Jones Indices | ਅਸਲ-ਸਮਾਂ | |
INDEXNASDAQ | NASDAQ Global Indexes | ਅਸਲ-ਸਮਾਂ | |
INDEXNYSEGIS | NYSE Global Index Feed | 15 | |
INDEXRUSSELL | Russell Tick | 15 | |
INDEXSP | S&P Cash Indexes | ਅਸਲ-ਸਮਾਂ | |
BCBA | Buenos Aires Stock Exchange Indexes | 20 | |
INDEXBMV | Mexican Stock Exchange Indexes | 20 | |
INDEXTSI | Toronto Stock Exchange Indexes | 15 | |
ਯੂਰਪ | INDEXBIT | Milan Stock Exchange Indexes | 15 |
INDEXBME | Bolsas y Mercados Españoles Indexes | 15 | |
INDEXDB | Deutsche Börse Indexes | 15 | |
INDEXEURO | Euronext Indexes | 15 | |
INDEXFTSE | FTSE Indexes | ਅਸਲ-ਸਮਾਂ | |
INDEXIST | Borsa Istanbul Indexes | 15 | |
INDEXNASDAQ | NASDAQ Global Indexes | ਅਸਲ-ਸਮਾਂ | |
INDEXSTOXX | STOXX Indexes | 15 | |
INDEXSWX | SIX Swiss Exchange Indexes | 15 | |
INDEXVIE | Wiener Börse Indexes | 15 | |
ਏਸ਼ੀਆ | INDEXBKK | Thailand Stock Exchange Indexes | 15 |
INDEXBOM | Bombay Stock Exchange Indexes | ਅਸਲ-ਸਮਾਂ | |
SHA | Shanghai/Shenzhen Indexes | 1 | |
INDEXHANGSENG | Hang Seng Indexes | ਅਸਲ-ਸਮਾਂ | |
HKG | Hong Kong Stock Exchange Indexes | 15 | |
KOSDAQ, KRX | Korea Stock Exchange Indexes | 20 | |
INDEXNIKKEI | Nikkei Indexes | 20 | |
INDEXTYO | Tokyo Indexes | 20 | |
INDEXTYO:JPXNIKKEI400 | © Japan Exchange Group, Inc., Tokyo Stock Exchange, Inc., Nikkei Inc. | 20 | |
INDEXTOPIX | Tokyo Stock Exchange Indexes | 20 | |
IDX | Indonesia Stock Exchange Indexes | 15 | |
NSE | National Stock Exchange of India Indexes | ਅਸਲ-ਸਮਾਂ | |
SHE | Shenzhen Stock Exchange Indexes | ਅਸਲ-ਸਮਾਂ | |
TPE | Taiwan Stock Exchange Indexes | ਅਸਲ-ਸਮਾਂ | |
ਮੱਧ ਪੂਰਬ | TLV | Tel Aviv Stock Exchange Indexes | 20 |
TADAWUL | Saudi Stock Exchange Indexes | 15 | |
ਦੱਖਣੀ ਪ੍ਰਸ਼ਾਂਤ | INDEXASX | Australian Securities Exchange S&P/ASX Indexes | ਅਸਲ-ਸਮਾਂ |
INDEXNZE | New Zealand Exchange Indexes | 20 |
ਫਿਊਚਰਜ਼
- CME Group ਵੱਲੋਂ ਮੁਹੱਈਆ ਕਰਵਾਇਆ ਗਿਆ ਫਿਊਚਰਜ਼ ਡਾਟਾ
ਇਲਾਕਾ | ਐਕਸਚੇਂਜ ਕੋਡ | ਵਰਣਨ | ਦੇਰੀ (ਮਿੰਟ) |
---|---|---|---|
ਅਮਰੀਕਾ | CBOT E-mini | 10 | |
CBOT | 10 | ||
CME E-mini | 10 | ||
CME GLOBEX | 10 | ||
COMEX | 10 | ||
NYMEX | 10 |
ਬਾਂਡ
ਇਲਾਕਾ | ਐਕਸਚੇਂਜ ਕੋਡ | ਵਰਣਨ | ਦੇਰੀ (ਮਿੰਟ) |
---|---|---|---|
ਅਮਰੀਕਾ | KCG Bondpoint | 15 |
ਮੁਦਰਾਵਾਂ ਅਤੇ ਗੋਲਡ ਸਪਾਟ ਕੀਮਤਾਂ
- Morningstar ਵੱਲੋਂ ਮੁਹੱਈਆ ਕਰਵਾਈਆਂ ਗਈਆਂ ਮੁਦਰਾ ਅਤੇ ਕ੍ਰਿਪਟੋ-ਕਰੰਸੀ ਕੀਮਤਾਂ
- ਕ੍ਰਿਪਟੋ-ਕਰੰਸੀ ਮੈਟਾਡਾਟਾ Coinmarketcap ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ
- ਭਾਰਤ ਲਈ ਗੋਲਡ ਸਪਾਟ ਕੀਮਤਾਂ TickerPlant ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ
ਇਲਾਕਾ | ਐਕਸਚੇਂਜ ਕੋਡ | ਵਰਣਨ | ਦੇਰੀ (ਮਿੰਟ) |
---|---|---|---|
ਗਲੋਬਲ | ਮੁਦਰਾ | 3 | |
ਕ੍ਰਿਪਟੋ-ਕਰੰਸੀ | 3 | ||
ਭਾਰਤ | ਗੋਲਡ ਸਪਾਟ ਕੀਮਤ | 3 |
ਸੈਕਟਰ ਡਾਟਾ
- ਸੈਕਟਰ ਅਤੇ ਉਦਯੋਗ ਡਾਟਾ S&P Capital IQ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ। ਹੇਠਾਂ GICS ਵਿੱਚ ਵਰਤੇ ਗਏ ਸੈਕਟਰ ਅਤੇ ਉਦਯੋਗ ਦੇ ਨਾਮ ਅਤੇ Google Finance ਵਿੱਚ ਵਰਤੇ ਗਏ ਸੰਬੰਧਿਤ ਨਾਮ ਹਨ।
GICS |
Google Finance |
---|---|
ਹਾਈਪਰ-ਮਾਰਕੀਟਾਂ ਅਤੇ ਸੁਪਰ ਸੈਂਟਰ |
ਕਰਿਆਨਾ ਸਟੋਰ |
ਘਰੇਲੂ ਵਰਤੋਂ ਦਾ ਸਮਾਨ |
ਘਰੇਲੂ |
ਗੈਸ ਉਪਯੋਗਤਾਵਾਂ |
ਗੈਸ |
ਖਪਤਕਾਰ ਵਿੱਤ |
ਭੁਗਤਾਨ ਸੇਵਾ ਪ੍ਰਦਾਨਕ |
ਭੋਜਨ ਉਤਪਾਦ |
ਭੋਜਨ |
ਤਕਨਾਲੋਜੀ ਹਾਰਡਵੇਅਰ, ਸਟੋਰੇਜ ਅਤੇ ਪੈਰੀਫੈਰਲ |
ਕੰਪਿਊਟਰ, ਪੈਰੀਫੈਰਲ ਅਤੇ ਸਾਫ਼ਟਵੇਅਰ |
ਸੁਤੰਤਰ ਪਾਵਰ ਅਤੇ ਨਵਿਆਉਣਯੋਗ ਬਿਜਲੀ ਨਿਰਮਾਤਾ |
ਨਵਿਆਉਣਯੋਗ ਊਰਜਾ |
ਬਹੁਭਾਂਤੀ ਧਾਤੂਆਂ ਅਤੇ ਖਾਣਾਂ |
ਖਾਣ |
ਸਿਹਤ-ਸੰਭਾਲ ਸੰਬੰਧੀ ਉਪਕਰਨ ਅਤੇ ਸਪਲਾਈਆਂ |
ਮੈਡੀਕਲ ਡੀਵਾਈਸ |
ਉਦਯੋਗਿਕ |
ਉਦਯੋਗ |
ਬਹੁਭਾਂਤੀ ਵਿੱਤੀ ਸੇਵਾਵਾਂ |
ਕ੍ਰੈਡਿਟ |
ਬੀਅਰ ਨਿਰਮਾਤਾ |
ਬੀਅਰ ਬਣਾਉਣ ਦਾ ਕਾਰਖਾਨਾ |
ਮਸ਼ੀਨਰੀ |
ਮਸ਼ੀਨ ਉਦਯੋਗ |
ਖਪਤਕਾਰ ਵੱਲੋਂ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਚੀਜ਼ਾਂ |
ਖਪਤਕਾਰ |
ਪਾਣੀ ਸੰਬੰਧੀ ਉਪਯੋਗਤਾਵਾਂ |
ਪਾਣੀ |
ਕਾਰ ਨਿਰਮਾਣ ਅਤੇ ਪੁਰਜ਼ੇ |
ਕਾਰਾਂ |
ਫ਼ਿਲਮਾਂ ਅਤੇ ਮਨੋਰੰਜਨ |
ਮਨੋਰੰਜਨ |
ਹੋਟਲ, ਰਿਜ਼ਾਰਟ ਅਤੇ ਕਰੂਜ਼ ਲਾਈਨ |
ਹੋਟਲ |
ਹੋਟਲ, ਰਿਜ਼ਾਰਟ ਅਤੇ ਕਰੂਜ਼ ਲਾਈਨ |
ਰਿਜ਼ਾਰਟ |
ਹੋਟਲ, ਰਿਜ਼ਾਰਟ ਅਤੇ ਕਰੂਜ਼ ਲਾਈਨ |
ਕਰੂਜ਼ ਲਾਈਨ |
ਕੱਪੜਾ ਉਦਯੋਗ |
ਕੱਪੜੇ |
ਸਿੱਖਿਆ ਸੰਬੰਧੀ ਸੇਵਾਵਾਂ |
ਸਿੱਖਿਆ |
ਮੋਰਗੇਜ ਸੇਵਾਵਾਂ |
ਮੋਰਗੇਜ ਲੋਨ |
ਇਲੈਕਟ੍ਰਿਕ ਉਪਯੋਗਤਾਵਾਂ |
ਬਿਜਲੀ |
ਆਈਟੀ ਸਲਾਹ ਅਤੇ ਹੋਰ ਸੇਵਾਵਾਂ |
ਸੂਚਨਾ ਤਕਨਾਲੋਜੀ ਸੰਬੰਧੀ ਸਲਾਹ |
ਕਾਗਜ਼ੀ ਉਤਪਾਦ |
ਕਾਗਜ਼ |
ਵਪਾਰਕ ਕੰਪਨੀਆਂ ਅਤੇ ਵਿਤਰਕ |
ਵਪਾਰਕ ਕੰਪਨੀ |
ਐਪਲੀਕੇਸ਼ਨ ਸਾਫ਼ਟਵੇਅਰ |
ਕੰਪਿਊਟਰ ਐਪਲੀਕੇਸ਼ਨ |
ਕੰਪਿਊਟਰ ਅਤੇ ਇਲੈਕਟ੍ਰਾਨਿਕ ਰਿਟੇਲ |
ਖਪਤਕਾਰ ਇਲੈਕਟ੍ਰਾਨਿਕਸ |
ਉਦਯੋਗਿਕ ਸੰਗਠਨ |
ਸੰਗਠਨ |
ਸਿਹਤ-ਸੰਭਾਲ ਪ੍ਰਦਾਨਕ ਅਤੇ ਸੇਵਾਵਾਂ |
ਸਿਹਤ-ਸੰਭਾਲ ਪ੍ਰਦਾਨਕ |
ਘਰੇਲੂ ਉਤਪਾਦ |
ਘਰੇਲੂ ਸਮਾਨ |
ਵਪਾਰਕ ਪ੍ਰਿੰਟਿੰਗ |
ਪ੍ਰਿੰਟਿੰਗ |
ਖਾਦਾਂ ਅਤੇ ਖੇਤੀਬਾੜੀ ਰਸਾਇਣ |
ਖਾਦਾਂ |
ਪ੍ਰਕਾਸ਼ਨ |
ਸੈਟੇਲਾਈਟ ਟੈਲੀਵਿਜ਼ਨ |
ਤੇਲ ਅਤੇ ਗੈਸ ਡ੍ਰਿਲਿੰਗ |
ਡ੍ਰਿਲਿੰਗ |
ਤੇਲ ਅਤੇ ਗੈਸ ਡ੍ਰਿਲਿੰਗ |
ਤੇਲ (ਪੈਟਰੋਲੀਅਮ) |
ਘਰੇਲੂ ਸੁਧਾਰ ਸੰਬੰਧੀ ਰਿਟੇਲ |
ਘਰੇਲੂ ਸੁਧਾਰ ਸੰਬੰਧੀ ਉਤਪਾਦ |
ਵਿੱਤ |
ਵਿੱਤੀ ਸੇਵਾਵਾਂ |
ਰਸਾਇਣ |
ਰਸਾਇਣਿਕ ਉਦਯੋਗ |
ਸੂਚਨਾ ਤਕਨਾਲੋਜੀ |
ਤਕਨਾਲੋਜੀ |
ਸੈਮੀਕੰਡਕਟਰ ਅਤੇ ਸੈਮੀਕੰਡਕਟਰ ਉਪਕਰਨ |
ਸੈਮੀਕੰਡਕਟਰ |
ਅੰਤਰਕਿਰਿਆਤਮਕ ਮੀਡੀਆ ਅਤੇ ਸੇਵਾਵਾਂ (ਪੱਧਰ 4) |
ਅੰਤਰਕਿਰਿਆਤਮਕ ਮੀਡੀਆ |
ਨਿੱਜੀ ਉਤਪਾਦ |
ਨਿੱਜੀ ਸੰਭਾਲ ਸੰਬੰਧੀ ਉਤਪਾਦ |
ਹਵਾਈ ਭਾੜਾ ਅਤੇ ਢੋਆ-ਢੁਆਈ |
ਹਵਾਈ ਕਾਰਗੋ |
ਅਚੱਲ ਸੰਪਤੀਆਂ ਸੰਬੰਧੀ ਪ੍ਰਬੰਧਨ ਅਤੇ ਵਿਕਾਸ |
ਸੰਪਤੀ ਪ੍ਰਬੰਧਨ |
ਅੰਤਰਕਿਰਿਆਤਮਕ ਘਰੇਲੂ ਮਨੋਰੰਜਨ |
ਘਰੇਲੂ ਮਨੋਰੰਜਨ |
ਲਿਬਾਸ, ਐਕਸੈਸਰੀਆਂ ਅਤੇ ਸ਼ਾਹੀ ਚੀਜ਼ਾਂ |
ਸ਼ਾਹੀ ਚੀਜ਼ਾਂ |
ਲਿਬਾਸ, ਐਕਸੈਸਰੀਆਂ ਅਤੇ ਸ਼ਾਹੀ ਚੀਜ਼ਾਂ |
ਕੱਪੜੇ |
ਲਿਬਾਸ, ਐਕਸੈਸਰੀਆਂ ਅਤੇ ਸ਼ਾਹੀ ਚੀਜ਼ਾਂ |
ਫੈਸ਼ਨ ਐਕਸੈਸਰੀ |
ਘਰੇਲੂ ਸਾਜ਼ੋ-ਸਮਾਨ |
ਫ਼ਰਨੀਚਰ |
ਵਿਹਲਪੁਣੇ ਸੰਬੰਧੀ ਉਤਪਾਦ |
ਵਿਹਲਪੁਣਾ |
ਉਪਯੋਗਤਾਵਾਂ |
ਜਨਤਕ ਉਪਯੋਗਤਾ |
ਇਮਾਰਤ ਨਿਰਮਾਣ ਸੰਬੰਧੀ ਉਤਪਾਦ |
ਇਮਾਰਤ |
ਬਹੁ-ਉਪਯੋਗਤਾਵਾਂ |
ਬਹੁ-ਉਪਯੋਗਤਾ |
ਸਾਫ਼ਟਵੇਅਰ ਅਤੇ ਸੇਵਾਵਾਂ |
ਸਾਫ਼ਟਵੇਅਰ |
ਵਾਹਨਾਂ ਦੇ ਪੁਰਜ਼ੇ |
ਵਾਹਨਾਂ ਸੰਬੰਧੀ ਪੁਰਜ਼ੇ |
ਖਪਤਕਾਰ ਇਖਤਿਆਰੀ ਉਤਪਾਦ |
ਖਪਤਕਾਰ |
ਦਵਾਈਆਂ ਦੇ ਰਿਟੇਲ |
ਦਵਾਈਆਂ |
ਉਸਾਰੀ ਸੰਬੰਧੀ ਸਮੱਗਰੀ |
ਇਮਾਰਤ ਨਿਰਮਾਣ ਸੰਬੰਧੀ ਸਮੱਗਰੀ |
ਤਕਨਾਲੋਜੀ ਹਾਰਡਵੇਅਰ ਅਤੇ ਉਪਕਰਨ |
ਕੰਪਿਊਟਰ ਹਾਰਡਵੇਅਰ |
ਦਵਾਈਆਂ |
ਦਵਾਈ ਨਿਰਮਾਣ ਉਦਯੋਗ |
ਦੂਰਸੰਚਾਰ ਸੇਵਾਵਾਂ |
ਦੂਰਸੰਚਾਰ |
ਪਾਣੀ ਦੀ ਸਫ਼ਾਈ ਅਤੇ ਵਾਈਨ ਨਿਰਮਾਣ |
ਪਾਣੀ ਦੀ ਸਫ਼ਾਈ |
ਲਿਬਾਸ |
ਕੱਪੜੇ |
ਪੀਣ ਵਾਲੇ ਪਦਾਰਥ |
ਪੀਣ ਵਾਲਾ ਪਦਾਰਥ |
ਵਪਾਰਕ ਅਤੇ ਪੇਸ਼ੇਵਰ ਸੇਵਾਵਾਂ |
ਕਾਰੋਬਾਰੀ ਸੇਵਾਵਾਂ |
ਆਮ ਵਪਾਰਕ ਮਾਲ ਦੇ ਸਟੋਰ |
ਜਨਰਲ ਸਟੋਰ |
ਮੋਟਰ-ਵਹੀਕਲ ਰਿਟੇਲ |
ਮੋਟਰ-ਵਹੀਕਲ ਉਦਯੋਗ |
ਖਪਤਕਾਰ ਵਰਤੋਂ ਲਈ ਸਮਾਨ ਅਤੇ ਲਿਬਾਸ |
ਕੱਪੜੇ |
ਯਾਤਰੀ ਏਅਰਲਾਈਨਾਂ |
ਏਅਰਲਾਈਨ |
ਯਾਤਰੀ ਏਅਰਲਾਈਨਾਂ |
ਯਾਤਰੀ ਏਅਰਲਾਈਨ |
ਇੰਟਰਨੈੱਟ ਸੇਵਾਵਾਂ ਅਤੇ ਬੁਨਿਆਦੀ ਢਾਂਚਾ |
ਇੰਟਰਨੈੱਟ |
ਇਲੈਕਟ੍ਰਾਨਿਕ ਚੀਜ਼ਾਂ ਦੇ ਨਿਰਮਾਣ ਸੰਬੰਧੀ ਸੇਵਾਵਾਂ |
ਇਲੈਕਟ੍ਰਾਨਿਕ ਚੀਜ਼ਾਂ ਦਾ ਨਿਰਮਾਣ |
ਸਮੁੰਦਰੀ ਆਵਾਜਾਈ |
ਸਮੁੰਦਰੀ ਆਵਾਜਾਈ |
ਤਕਨਾਲੋਜੀ ਵਿਤਰਕ |
ਤਕਨਾਲੋਜੀ |
ਬੇਦਾਅਵੇ
ਸਾਰਾ ਡਾਟਾ ਅਤੇ ਜਾਣਕਾਰੀ ਸਿਰਫ਼ ਜਾਣਕਾਰੀ ਦੇ ਉਦੇਸ਼ਾਂ ਲਈ "ਜਿਵੇਂ ਹੈ" ਉਵੇਂ ਹੀ ਮੁਹੱਈਆ ਕਰਵਾਈ ਜਾਂਦੀ ਹੈ, ਅਤੇ ਵਪਾਰਕ ਉਦੇਸ਼ਾਂ ਜਾਂ ਵਿੱਤੀ, ਨਿਵੇਸ਼, ਟੈਕਸ, ਕਨੂੰਨੀ, ਅਕਾਊਂਟਿੰਗ ਜਾਂ ਹੋਰ ਸਲਾਹ ਲਈ ਨਹੀਂ ਹੈ। ਕਿਰਪਾ ਕਰਕੇ ਕੋਈ ਵੀ ਵਪਾਰ ਕਰਨ ਤੋਂ ਪਹਿਲਾਂ ਕੀਮਤ ਦੀ ਪੁਸ਼ਟੀ ਕਰਨ ਲਈ ਆਪਣੇ ਬ੍ਰੋਕਰ ਜਾਂ ਵਿੱਤੀ ਪ੍ਰਤਿਨਿਧੀ ਨਾਲ ਸਲਾਹ-ਮਸ਼ਵਰਾ ਕਰੋ। Google ਕੋਈ ਨਿਵੇਸ਼ ਸਲਾਹਕਾਰ, ਵਿੱਤੀ ਸਲਾਹਕਾਰ ਜਾਂ ਸਿਕਿਓਰਟੀਜ਼ ਬ੍ਰੋਕਰ ਨਹੀਂ ਹੈ। ਕਿਸੇ ਵੀ ਡਾਟਾ ਅਤੇ ਜਾਣਕਾਰੀ ਵਿੱਚ ਕਿਸੇ ਵੀ ਸਿਕਿਓਰਟੀ ਜਾਂ ਵਿੱਤੀ ਉਤਪਾਦ ਨੂੰ ਖਰੀਦਣ, ਵੇਚਣ ਜਾਂ ਰੱਖਣ ਲਈ Google ਦੀ ਨਿਵੇਸ਼ ਸੰਬੰਧੀ ਸਲਾਹ ਜਾਂ ਪੇਸ਼ਕਸ਼, ਸਿਫ਼ਾਰਸ਼ ਜਾਂ ਬੇਨਤੀ ਸ਼ਾਮਲ ਨਹੀਂ ਹੁੰਦੀ ਹੈ, ਅਤੇ Google ਕਿਸੇ ਵੀ ਤਰ੍ਹਾਂ ਦੇ ਨਿਵੇਸ਼ ਦੀ ਸਲਾਹ ਜਾਂ ਅਨੁਕੂਲਤਾ ਬਾਰੇ ਕੋਈ ਪ੍ਰਤਿਨਿਧਤਾ ਨਹੀਂ ਕਰਦਾ (ਅਤੇ ਇਸ ਸੰਬੰਧੀ ਕੋਈ ਰਾਏ ਨਹੀਂ ਦਿੰਦਾ)।
ਕਿਸੇ ਵੀ ਡਾਟਾ ਅਤੇ ਜਾਣਕਾਰੀ ਵਿੱਚ ਨਿਵੇਸ਼ ਸੰਬੰਧੀ ਸਲਾਹ ਸ਼ਾਮਲ ਨਹੀਂ ਹੁੰਦੀ ਹੈ (ਭਾਵੇਂ ਆਮ ਹੋਵੇ ਜਾਂ ਵਿਉਂਤਬੱਧ ਕੀਤੀ ਹੋਵੇ)। ਅਜਿਹੇ ਡਾਟਾ ਅਤੇ ਜਾਣਕਾਰੀ ਵਿੱਚ ਦਰਸਾਏ ਗਏ ਵਿੱਤੀ ਉਤਪਾਦ ਜਾਂ ਕਾਰਜ ਤੁਹਾਡੇ ਨਿਵੇਸ਼ ਪ੍ਰੋਫਾਈਲ ਅਤੇ ਨਿਵੇਸ਼ ਉਦੇਸ਼ਾਂ ਜਾਂ ਉਮੀਦਾਂ ਲਈ ਢੁਕਵੇਂ ਨਹੀਂ ਹੋ ਸਕਦੇ ਹਨ। ਇਹ ਵਿਚਾਰ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਕੋਈ ਵਿੱਤੀ ਉਤਪਾਦ ਜਾਂ ਕਾਰਜ ਤੁਹਾਡੀਆਂ ਰੁਚੀਆਂ, ਨਿਵੇਸ਼ ਉਦੇਸ਼ਾਂ, ਨਿਵੇਸ਼ ਦੇ ਖੇਤਰ ਅਤੇ ਜੋਖਮ ਸਹਿ ਸਕਣ ਦੀ ਸਮਰੱਥਾ ਦੇ ਆਧਾਰ 'ਤੇ ਤੁਹਾਡੇ ਲਈ ਢੁਕਵਾਂ ਹੈ ਜਾਂ ਨਹੀਂ। ਇੱਥੇ ਦੱਸੇ ਗਏ ਵਿੱਤੀ ਉਤਪਾਦਾਂ ਵਿੱਚ ਕੀਤੇ ਗਏ ਕਿਸੇ ਵੀ ਤਰ੍ਹਾਂ ਦੇ ਨਿਵੇਸ਼ ਅਤੇ ਇਨ੍ਹਾਂ ਨਾਲ ਸੰਬੰਧਿਤ ਕਾਰਜਾਂ ਤੋਂ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਲਈ Google ਜਵਾਬਦੇਹ ਨਹੀਂ ਹੋਵੇਗਾ। Google ਕੋਈ ਵੀ ਨਿਵੇਸ਼ ਦਾ ਫ਼ੈਸਲਾ ਕਰਨ ਲਈ ਸਿਰਫ਼ ਮੁਹੱਈਆ ਕੀਤੇ ਗਏ ਡਾਟਾ ਅਤੇ ਜਾਣਕਾਰੀ ਦੀ ਵਰਤੋਂ ਕਰਨ ਦੀ ਸਿਫ਼ਾਰਸ਼ ਨਹੀਂ ਕਰਦਾ ਹੈ।
ਡਾਟਾ ਵਿੱਤੀ ਐਕਸਚੇਂਜਾਂ ਅਤੇ ਹੋਰ ਸਮੱਗਰੀ ਪ੍ਰਦਾਨਕਾਂ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਵਿੱਤੀ ਐਕਸਚੇਂਜਾਂ ਜਾਂ ਹੋਰ ਡਾਟਾ ਪ੍ਰਦਾਨਕਾਂ ਵੱਲੋਂ ਨਿਰਧਾਰਿਤ ਕੀਤੇ ਅਨੁਸਾਰ ਇਸ ਵਿੱਚ ਦੇਰੀ ਹੋ ਸਕਦੀ ਹੈ। Google ਕਿਸੇ ਵੀ ਡਾਟਾ ਦੀ ਪੁਸ਼ਟੀ ਨਹੀਂ ਕਰਦਾ ਹੈ ਅਤੇ ਅਜਿਹਾ ਕਰਨ ਲਈ ਕਿਸੇ ਵੀ ਜ਼ਿੰਮੇਵਾਰੀ ਤੋਂ ਇਨਕਾਰ ਕਰਦਾ ਹੈ।
Google, ਇਸਦਾ ਡਾਟਾ ਜਾਂ ਸਮੱਗਰੀ ਪ੍ਰਦਾਨਕ, ਵਿੱਤੀ ਐਕਸਚੇਂਜਾਂ ਅਤੇ ਉਨ੍ਹਾਂ ਦੇ ਸਾਰੇ ਸਹਿਯੋਗੀ ਅਤੇ ਕਾਰੋਬਾਰੀ ਪਾਰਟਨਰ (A) ਕਿਸੇ ਵੀ ਡਾਟਾ ਦੇ ਸਟੀਕ, ਉਚਿਤ ਜਾਂ ਸੰਪੂਰਨ ਹੋਣ ਦੀ ਜ਼ਿੰਮੇਵਾਰੀ ਲੈਣ ਤੋਂ ਸਪਸ਼ਟ ਤੌਰ 'ਤੇ ਇਨਕਾਰ ਕਰਦੇ ਹਨ ਅਤੇ (B) ਅਜਿਹੇ ਡਾਟਾ ਦੇ ਵਿੱਚ ਹੋਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਦੇਰੀਆਂ ਜਾਂ ਰੁਕਾਵਟਾਂ ਦੇ ਤਹਿਤ ਕਿਸੇ ਵੀ ਗੜਬੜ, ਭੁੱਲ ਜਾਂ ਹੋਰ ਨੁਕਸ ਲਈ ਜਾਂ ਇਸ 'ਤੇ ਨਿਰਭਰ ਹੋ ਕੇ ਕੀਤੀਆਂ ਗਈਆਂ ਕਿਸੇ ਵੀ ਤਰ੍ਹਾਂ ਦੀਆਂ ਕਾਰਵਾਈਆਂ ਲਈ ਜ਼ਿੰਮੇਵਾਰ ਨਹੀਂ ਹੋਣਗੇ। ਇੱਥੇ ਮੁਹੱਈਆ ਕਰਵਾਈ ਗਈ ਜਾਣਕਾਰੀ ਦੀ ਤੁਹਾਡੇ ਵੱਲੋਂ ਕੀਤੀ ਗਈ ਵਰਤੋਂ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਲਈ ਨਾ ਤਾਂ Google ਅਤੇ ਨਾ ਹੀ ਸਾਡੇ ਕੋਈ ਵੀ ਜਾਣਕਾਰੀ ਪ੍ਰਦਾਨਕ ਜ਼ਿੰਮੇਵਾਰ ਹੋਣਗੇ। ਜਿਵੇਂ ਕਿ ਇੱਥੇ ਵਰਤਿਆ ਗਿਆ ਹੈ, "ਕਾਰੋਬਾਰੀ ਪਾਰਟਨਰ" ਕਿਸੇ ਏਜੰਸੀ, ਪਾਰਟਨਰਸ਼ਿਪ, ਜਾਂ Google ਅਤੇ ਅਜਿਹੀਆਂ ਧਿਰਾਂ ਦੇ ਵਿਚਕਾਰ ਸਾਂਝੇ ਕਾਰੋਬਾਰੀ ਸੰਬੰਧਾਂ ਦਾ ਹਵਾਲਾ ਨਹੀਂ ਦਿੰਦਾ ਹੈ।
ਤੁਸੀਂ ਪਹਿਲਾਂ ਲਿਖਤੀ ਸਹਿਮਤੀ ਪ੍ਰਾਪਤ ਕੀਤੇ ਬਿਨਾਂ ਇੱਥੇ ਮਿਲੇ ਕਿਸੇ ਵੀ ਡਾਟਾ ਜਾਂ ਜਾਣਕਾਰੀ ਦੀ ਕਾਪੀ ਨਾ ਕਰਨ, ਉਸ ਨੂੰ ਨਾ ਸੋਧਣ, ਮੁੜ ਤੋਂ ਫਾਰਮੈਟ ਨਾ ਕਰਨ, ਡਾਊਨਲੋਡ, ਸਟੋਰ ਨਾ ਕਰਨ, ਉਸ ਨੂੰ ਦੁਬਾਰਾ ਤੋਂ ਨਾ ਬਣਾਉਣ, ਉਸ 'ਤੇ ਮੁੜ-ਪ੍ਰਕਿਰਿਆ ਨਾ ਕਰਨ, ਉਸਦਾ ਸੰਚਾਰ ਨਾ ਕਰਨ ਜਾਂ ਉਸ ਨੂੰ ਮੁੜ ਤੋਂ ਨਾ ਵੰਡਣ ਜਾਂ ਅਜਿਹੇ ਕਿਸੇ ਵੀ ਡਾਟਾ ਜਾਂ ਜਾਣਕਾਰੀ ਨੂੰ ਕਿਸੇ ਵਪਾਰਕ ਐਂਟਰਪ੍ਰਾਈਜ਼ ਵਿੱਚ ਨਾ ਵਰਤਣ ਲਈ ਸਹਿਮਤ ਹੁੰਦੇ ਹੋ।
Google ਜਾਂ ਇਸਦੇ ਤੀਜੀ ਧਿਰ ਦੇ ਡਾਟਾ ਜਾਂ ਸਮੱਗਰੀ ਪ੍ਰਦਾਨਕਾਂ ਕੋਲ ਮੁਹੱਈਆ ਕਰਵਾਏ ਗਏ ਡਾਟਾ ਅਤੇ ਜਾਣਕਾਰੀ 'ਤੇ ਵਿਸ਼ੇਸ਼ ਮਲਕੀਅਤ ਦੇ ਅਧਿਕਾਰ ਹਨ।
ਕਿਰਪਾ ਕਰਕੇ ਉਪਰੋਕਤ ਸਾਰਨੀ ਤੋਂ Google ਵੱਲੋਂ ਕਵਰ ਕੀਤੀਆਂ ਜਾਂਦੀਆਂ ਸਾਰੀਆਂ ਸੂਚੀਬੱਧ ਐਕਸਚੇਂਜਾਂ ਅਤੇ ਇੰਡੈਕਸਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਸੰਬੰਧਿਤ ਸਮਾਂ-ਦੇਰੀਆਂ ਵੀ ਖੋਜੋ।
Google Finance 'ਤੇ ਪੇਸ਼ ਕੀਤੇ ਗਏ ਵਿਗਿਆਪਨਾਂ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਾਲ ਉਸ ਧਿਰ ਦੀ ਹੈ, ਜਿਸ ਨੇ ਉਹ ਵਿਗਿਆਪਨ ਦਿੱਤਾ ਹੈ। ਨਾ ਤਾਂ Google ਅਤੇ ਨਾ ਹੀ ਇਸਦੇ ਕੋਈ ਵੀ ਡਾਟਾ ਲਾਇਸੰਸਰ ਕਿਸੇ ਵੀ ਵਿਗਿਆਪਨ ਦੀ ਸਮੱਗਰੀ ਜਾਂ ਉਸ ਵਿੱਚ ਪੇਸ਼ ਕੀਤੇ ਗਏ ਕਿਸੇ ਵੀ ਸਮਾਨ ਜਾਂ ਸੇਵਾਵਾਂ ਦਾ ਸਮਰਥਨ ਕਰਦੇ ਹਨ ਜਾਂ ਉਸ ਲਈ ਜ਼ਿੰਮੇਵਾਰ ਹਨ।
ਮੁਦਰਾ ਰੂਪਾਂਤਰਨ
Google ਪ੍ਰਦਰਸ਼ਿਤ ਐਕਸਚੇਂਜ ਦਰਾਂ ਦੀ ਸਟੀਕਤਾ ਦੀ ਗਰੰਟੀ ਨਹੀਂ ਲੈ ਸਕਦਾ ਹੈ। ਤੁਹਾਨੂੰ ਕੋਈ ਵੀ ਲੈਣ-ਦੇਣ ਕਰਨ ਤੋਂ ਪਹਿਲਾਂ ਮੌਜੂਦਾ ਦਰਾਂ ਦੀ ਤਸਦੀਕ ਕਰਨੀ ਚਾਹੀਦੀ ਹੈ ਜੋ ਐਕਸਚੇਂਜ ਦਰਾਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਨਾਲ ਪ੍ਰਭਾਵਿਤ ਹੋ ਸਕਦੀਆਂ ਹਨ।
ਖੋਜ ਦਰਜਾਬੰਦੀ
Google Finance ਵਿੱਤੀ ਸਿਕਿਓਰਟੀ ਡਾਟਾ (ਸਟਾਕ, ਮਿਊਚੁਅਲ ਫੰਡ, ਇੰਡੈਕਸ, ਆਦਿ), ਮੁਦਰਾ ਅਤੇ ਕ੍ਰਿਪਟੋ-ਕਰੰਸੀ ਐਕਸਚੇਂਜ ਦਰਾਂ ('ਵਿੱਤ ਡਾਟਾ') ਦੀ ਖੋਜ ਕਰਨ ਦਾ ਇੱਕ ਸਰਲ ਤਰੀਕਾ ਮੁਹੱਈਆ ਕਰਦਾ ਹੈ। ਵਿੱਤ ਡਾਟਾ ਵੱਖ-ਵੱਖ ਡਾਟਾ ਪ੍ਰਦਾਨਕਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਵਰਤੋਂਕਾਰਾਂ ਨੂੰ ਪੇਸ਼ ਕਰਨ ਲਈ ਇੱਕ ਉਪਲਬਧ ਏਕੀਕ੍ਰਿਤ ਫਾਰਮੈਟ ਵਿੱਚ ਫ਼ੀਡ ਕੀਤਾ ਜਾਂਦਾ ਹੈ। Google Finance ਤਿੰਨ ਮੁੱਖ ਤੱਤਾਂ ਦੇ ਆਧਾਰ 'ਤੇ ਖੋਜ ਸੁਝਾਵਾਂ ਨੂੰ ਦਰਜਾ ਦਿੰਦਾ ਹੈ: ਪੁੱਛਗਿੱਛਾਂ ਨਾਲ ਸਟੀਕ ਮਿਲਾਨ, Google Search ਦਿੱਖਾਂ, ਅਤੇ Google Finance ਦਿੱਖਾਂ। ਪੁੱਛਗਿੱਛਾਂ ਨਾਲ ਸਟੀਕ ਮਿਲਾਨਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ Google Search ਅਤੇ Google Finance ਦਿੱਖਾਂ ਨੂੰ ਬਰਾਬਰ ਮਹੱਤਵ ਦਿੱਤਾ ਜਾਂਦਾ ਹੈ।
NYSE ਸਿਕਿਓਰਟੀਜ਼
NYSE, NYSE Arca LLC, ਅਤੇ NYSE MKT LLC ਉਨ੍ਹਾਂ ਸਿਕਿਓਰਟੀਜ਼ ਦੀ ਜਾਣਕਾਰੀ ਦੇ ਸਾਰੇ ਅਧਿਕਾਰ ਰਾਖਵੇਂ ਰੱਖਦੇ ਹਨ ਜੋ Google LLC ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਤੁਸੀਂ ਸਮਝਦੇ ਹੋ ਅਤੇ ਸਵੀਕਾਰ ਕਰਦੇ ਹੋ ਕਿ ਅਜਿਹੀਆਂ ਸਿਕਿਓਰਟੀਜ਼ ਦੀ ਜਾਣਕਾਰੀ NYSE, NYSE Arca, ਜਾਂ NYSE MKT ਤੋਂ ਇਲਾਵਾ ਹੋਰ ਬਜ਼ਾਰਾਂ 'ਤੇ ਹੋਣ ਵਾਲੀ ਵਪਾਰਕ ਗਤੀਵਿਧੀ ਨੂੰ ਨਹੀਂ ਦਰਸਾਉਂਦੀ, ਜਿਵੇਂ ਕਿ ਲਾਗੂ ਹੁੰਦਾ ਹੈ, ਅਤੇ ਇਸ ਜਾਣਕਾਰੀ ਦਾ ਇਰਾਦਾ, ਵਪਾਰਕ ਫ਼ੈਸਲੇ ਲੈਣ ਦੇ ਆਧਾਰ ਵਜੋਂ, ਤੁਹਾਨੂੰ ਸਿਰਫ਼ ਇੱਕ ਹਵਾਲਾ ਬਿੰਦੂ ਮੁਹੱਈਆ ਕਰਵਾਉਣ ਦਾ ਹੁੰਦਾ ਹੈ। Google LLC, NYSE, NYSE Arca LLC, ਅਤੇ NYSE MKT LLC ਵਿੱਚੋਂ ਕੋਈ ਵੀ ਅਜਿਹੀ ਜਾਣਕਾਰੀ ਦੀ ਗਰੰਟੀ ਨਹੀਂ ਦਿੰਦਾ ਹੈ ਅਤੇ ਨਾ ਹੀ ਇਨ੍ਹਾਂ ਵਿੱਚੋਂ ਕੋਈ ਵੀ ਉਨ੍ਹਾਂ ਦੀ ਲਾਪਰਵਾਹੀ ਕਾਰਨ ਜਾਂ ਉਨ੍ਹਾਂ ਦੇ ਉਚਿਤ ਨਿਯੰਤਰਣ ਤੋਂ ਬਾਹਰ ਕਿਸੇ ਕਾਰਨ ਕਰਕੇ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਲਈ ਜਵਾਬਦੇਹ ਹੋਵੇਗਾ। ਅਜਿਹੀ ਜਾਣਕਾਰੀ ਦੀ ਕਿਸੇ ਵੀ ਤਰ੍ਹਾਂ ਦੀ ਮੁੜ ਵੰਡ ਦੀ ਸਖਤੀ ਨਾਲ ਮਨਾਹੀ ਹੈ।
S&P Capital IQ
S&P Capital IQ ਵੱਲੋਂ ਮੁਹੱਈਆ ਕਰਵਾਈ ਗਈ S&P Global Market Intelligence. ਕਾਪੀਰਾਈਟ (c) 2020, S&P Capital IQ (ਅਤੇ ਇਸਦੇ ਸਹਿਯੋਗੀ, ਜਿਵੇਂ ਕਿ ਲਾਗੂ ਹੁੰਦਾ ਹੈ)। ਸਾਰੇ ਹੱਕ ਰਾਖਵੇਂ ਹਨ।
S&P Dow Jones Indices LLC
ਕਾਪੀਰਾਈਟ © 2020, S&P Dow Jones Indices LLC. ਸਾਰੇ ਹੱਕ ਰਾਖਵੇਂ ਹਨ। S&P ਕਿਸੇ ਵੀ ਜਾਣਕਾਰੀ ਦੀ ਸਟੀਕਤਾ, ਉਚਿਤਤਾ, ਸੰਪੂਰਨਤਾ ਜਾਂ ਉਪਲਬਧਤਾ ਦੀ ਗਰੰਟੀ ਨਹੀਂ ਦਿੰਦਾ ਹੈ ਅਤੇ ਕਿਸੇ ਵੀ ਗੜਬੜ ਜਾਂ ਭੁੱਲ ਲਈ ਜਾਂ ਅਜਿਹੀ ਜਾਣਕਾਰੀ ਦੀ ਵਰਤੋਂ ਤੋਂ ਪ੍ਰਾਪਤ ਹੋਏ ਨਤੀਜਿਆਂ ਲਈ ਜ਼ਿੰਮੇਵਾਰ ਨਹੀਂ ਹੈ, ਭਾਵੇਂ ਕਾਰਨ ਕੋਈ ਵੀ ਹੋਵੇ। S&P, ਇਸਦੇ ਸਹਿਯੋਗੀ ਅਤੇ ਉਨ੍ਹਾਂ ਦੇ ਤੀਜੀ ਧਿਰ ਦੇ ਸਪਲਾਇਰ ਕਿਸੇ ਖਾਸ ਉਦੇਸ਼ ਜਾਂ ਵਰਤੋਂ ਲਈ ਵਪਾਰਕਤਾ ਜਾਂ ਫਿੱਟਨੈੱਸ ਦੀ ਕਿਸੇ ਵੀ ਵਾਰੰਟੀ ਸਮੇਤ, ਸਾਰੀਆਂ ਸਪਸ਼ਟ ਜਾਂ ਸੰਕੇਤਕ ਵਾਰੰਟੀਆਂ ਦਾ ਖੰਡਨ ਕਰਦੇ ਹਨ, ਪਰ ਇਹ ਵਾਰੰਟੀਆਂ ਇਨ੍ਹਾਂ ਤੱਕ ਹੀ ਸੀਮਤ ਨਹੀਂ ਹਨ। S&P DJI ਇੰਡੈਕਸ, ਨਿਵੇਸ਼ ਸੰਬੰਧੀ ਸਲਾਹ ਨਹੀਂ ਹਨ ਅਤੇ ਕਿਸੇ ਖਾਸ ਨਿਵੇਸ਼ ਜਾਂ ਸਿਕਿਓਰਟੀ ਦਾ ਰੈਫਰੈਂਸ ਨਹੀਂ ਹਨ, S&P DJI ਇੰਡੈਕਸ ਵਿੱਚ ਕਿਸੇ ਸਿਕਿਓਰਟੀ ਜਾਂ ਨਿਵੇਸ਼ ਬਾਰੇ ਮੁਹੱਈਆ ਕੀਤੀ ਗਈ ਕੋਈ ਕ੍ਰੈਡਿਟ ਰੇਟਿੰਗ, ਜਾਂ ਕਿਸੇ ਵੀ ਕਿਸਮ ਦਾ ਨਿਰੀਖਣ ਅਜਿਹੇ ਨਿਵੇਸ਼ ਜਾਂ ਸਿਕਿਓਰਟੀ ਨੂੰ ਖਰੀਦਣ, ਵੇਚਣ ਜਾਂ ਨਿਵੇਸ਼ ਸੰਬੰਧੀ ਕੋਈ ਹੋਰ ਫ਼ੈਸਲਾ ਕਰਨ ਦੀ ਸਿਫ਼ਾਰਸ਼ ਨਹੀਂ ਕਰਦਾ। ਕਿਸੇ ਵੀ ਸਥਿਤੀ ਵਿੱਚ S&P ਤੁਹਾਡੇ ਜਾਂ ਹੋਰਾਂ ਵੱਲੋਂ S&P ਦੇ DJI ਇੰਡੈਕਸ ਦੀ ਵਰਤੋਂ ਦੇ ਸੰਬੰਧ ਵਿੱਚ ਹੋਣ ਵਾਲੇ ਕਿਸੇ ਵੀ ਪ੍ਰਤੱਖ, ਅਸਿੱਧੇ, ਵਿਸ਼ੇਸ਼ ਜਾਂ ਪਰਿਣਾਮੀ ਨੁਕਸਾਨਾਂ, ਲਾਗਤਾਂ, ਖਰਚਿਆਂ, ਕਨੂੰਨੀ ਫ਼ੀਸਾਂ, ਜਾਂ ਨੁਕਸਾਨ (ਇਸ ਵਿੱਚ ਆਮਦਨ ਜਾਂ ਲਾਭ ਵਿੱਚ ਹੋਏ ਨੁਕਸਾਨ ਅਤੇ ਮੌਕੇ ਸੰਬੰਧੀ ਲਾਗਤਾਂ ਸ਼ਾਮਲ ਹਨ) ਲਈ ਜਵਾਬਦੇਹ ਨਹੀਂ ਹੋਵੇਗਾ।